ਲਾਹਣਤ #ਕਾਂਗਰਸ ਸਰਕਾਰ ਨੂੰ ਕਰੋਨਾ ਬਹਾਨੇ ਚਲਾਨ ਕੱਟ ਕੇ ਪੈਸੇ ਇਕੱਠੇ ਕਰ ਰਹੀ ਹੈ
----------------------------------------
ਅਾਹ ਸਰਕਾਰ ਤਾਂ ਜਮਾਂ ਈ ਨੰਗਪੁਣੇ ਤੇ ਉੱਤਰ ਅਾਈ ਅੱਜ ਚੌਂਕ ਚ ਮੁਲਾਜ਼ਮਾਂ ਨੇ ਗੱਡੀ ਰੋਕ ਲਈ ਅਖੇ 500 ਰੁਪਏ ਦਾ ਚਲਾਨ ਅਾ ਤੇਰੇ ਮਾਸਕ ਨੀ ਪਾਇਆ ਮੈਂ ਕਿਹਾ ਜਨਾਬ ਗੱਡੀ ਦੇ ਸ਼ੀਸ਼ੇ ਬੰਦ ਅਾ ਅੰਦਰ ਬੈਠਾ ਨਾ ਮੈ ਕਰੋਨਾ ਫੈਲਾ ਸਕਦਾਂ ਨਾ ਮੈਨੂੰ ਕਿਸੇ ਤੋ ਹੋ ਸਕਦਾ ਦੂਜਾ ਮਾਸਕ ਮੇਰੇ ਕੋਲ ਅਾ ਜਦੋ ਬਾਹਰ ਬਜ਼ਾਰ ਵਗੈਰਾ ਜਾਊ ਮਾਸਕ ਪਾ ਲਊ ਪਰ ਕਿੱਥੇ ਮੰਨਣ ਅਾਲੇ ਮੈਂ ਕਿਹਾ ਕਾਗਜ਼ ਚੈਕ ਕਰੋ ਬਣਦਾ ਚਲਾਨ ਕਰੋ ਮੈਂ ਕੋਰਟ ਚ ਭਰੂੰ ਫਿਰ ਦੂਜੇ ਪਾਸੇ ਹੋ ਗਏ ਅਖੇ ਇਹ ਤਾਂ ਦਾਨ ਅਾ ਸੇਵਾ ਅਾ ਸਿਹਤ ਵਿਭਾਗ ਨੂੰ ਜਾਣੇ ਅਾ ਮੈਂ ਕਿਹਾ ਫਿਰ ਚਲਾਨ ਕਿਉ ਕਹਿ ਰਹੇ ਹੋ ਸਿੱਧਾ ਕਹੋ ਜਗਰਾਤਾ ਪਰਚੀ ਅਾਲਾ ਹਿਸਾਬ ਅਾ ਨਾਲੇ ਜਿਹੜੇ ਜਨਾਬ ਰਸੀਦ ਭਰ ਰਹੇ ਇਹ ਦਾ ਅਾਵਦਾ ਮਾਸਕ ਕਿੱਥੇ ਅਾ ਦੂਜਾ ਰਸੀਦ ਭਰ ਹਰੇਕ ਅੱਗੇ ਉਹੀ ਪੈਨ ਕਰ ਦਿੰਨੇ ਉਹ ਕਿ "ਕਰ ਦਸਤਖਤ" ਇਹ ਪੈਨ ਜਦੋ ਸ਼ਾਮ ਤੱਕ ਹਜ਼ਾਰਾਂ ਹੱਥਾਂ ਚ ਜਾਉ ਕੀ ਉਹਦੇ ਨਾਲ ਕਰੋਨਾ ਨੀ ਫੈਲਦਾ ?
ਸਮਝ ਨੀ ਅਾਉਦਾ ਜਿਹੜਾ ਮੁਲਾਜ਼ਮ #ਪਾਰਕਿੰਗ ਪਰਚੀ ਵਾਂਗ ਨੋਟ ਇਕੱਠੇ ਕਰੀ ਜਾਂਦਾ ਉਸਨੂੰ ਕਰੋਨਾ ਦਾ ਡਰ ਨਹੀਂ ?
ਇਸ ਤੋ ਚੰਗਾ ਤਾਂ ਚੌਕ ਚ ਗੋਲਕ ਜਾਂ ਡਰੰਮ ਕੱਟ ਕੇ ਰੱਖ ਦਿਉ। ਲੋਕ ਨੋਟ ਵਿੱਚ ਸੁੱਟੀ ਜਾਣਗੇ ਘੱਟੋ ਘੱਟ ਮੁਲਾਜ਼ਮ ਤਾਂ ਕਰੋਨਾ ਤੋ ਬਚ ਜਾਣਗੇ। ਨਾਲੇ ਜਿਹੜੇ ਅੱਗੇ ਟੈਕਸ ਲੈਨੇ ਉਹ ਕਿੱਥੇ ਹਨ। ਸਿਹਤ ਬਜਟ ਕਿੱਥੇ , ਜਿਹੜਾ #covid Cm care fund ਇਕੱਠਾ ਹੋਇਆ ਸੀ ਉਸਦਾ #ਹਿਸਾਬ ਕਿਤਾਬ ਕਿੱਥੇ ?
ਇਸੇ ਨਾਕੇ ਤੇ ਉਦੋ ਨੂੰ ਇਕ ਸਵਿਫਟ ਅਾਲਾ ਜੋੜਾ ਅੜਿੱਕੇ ਅਾ ਉਹ ਕਹਿੰਦਾ ਪਤੀ ਪਤਨੀ ਅਾ ਜੀ ਅੱਗੋ ਜਨਾਬ ਕਹਿੰਦੇ ਕਿ ਕੈਮਰੇ ਚ ਅਾ ਗਏ ਤੁਸੀਂ ਅਸੀਂ ਤਾਂ ਤੁਹਾਡਾ ਪਰਵਾਰ ਬਚਾ ਰਹੇ ਆ ਬਿਮਾਰੀ ਤੋਂ, ਉਹ ਕਹਿੰਦਾ ਜਨਾਬ ਜੇ ਪਰਵਾਰ ਈ ਬਚਾਉਣੇ ਤਾਂ ਦੋ ਦੋ ਮੁਲਾਜ਼ਮ ਲੋਕਾਂ ਦੇ ਬੈਡ ਰੂਮਾਂ ਚ ਵੀ ਤਾਇਨਾਤ ਕਰ ਦਿਉ !
ਇਸ ਲਈ ਕੈਪਟਨ ਸਾਹਬ ਬੇਨਤੀ ਅਾ ਜੇ ਪੈਸੇ ਈ ਇਕੱਠੇ ਕਰਨੇ ਅਾ ਤਾਂ ਟੈਂਡਰ ਕੱਢ ਕੇ ਪੰਜਾਬ ਦੇ ਸਾਰੇ ਚੌਂਕ ਮੰਗਤਿਅਾ ਨੂੰ ਠੇਕੇ ਤੇ ਦੇ ਦਿਉ ਵਿਚਾਰੇ ਪੁਲਿਸ ਮੁਲਾਜ਼ਮ ਤਾਂ ਇਧਰੋ ਵਿਹਲੇ ਹੋ ਅਾਪਣੀ ਡਿਉਟੀ ਵੱਲ ਧਿਅਾਨ ਦੇ ਸਕਣਗੇ।
ਕਰੋਨਾ ਕਾਰਨ ਲੱਗੇ #ਲੌਕਡਾਊਨ ਨੇ ਲੋਕਾਂ ਦੇ ਕਾਰੋਬਾਰ ਠੱਪ ਕਰ ਦਿੱਤੇ ਹਨ ਪਰ ਉਹ ਕਰੋਨਾ ਦੀ ਆੜ ਵਿਚ ਲੋਕਾਂ ਦੇ ਚਲਾਨ ਕੱਟ ਕੇ ਪੈਸੇ ਇਕੱਠੇ ਕਰ ਰਹੀ ਹੈ। ਲੋਕਾਂ ਦੀ ਮੱਦਦ ਤਾ ਕੀ ਕਰਨੀ ਸੀ ਸਗੋ ਜੇਬਾਂ ਕੱਟਣ ਦੀ ਕੋਿਸਸ ਹੋ ਰਹੀ ਹੈ। ਲਾਹਣਤ ਹੈ ਅਜਿਹੀ ਸਰਕਾਰ ਦੇ ਜਿਸ ਨੇ ਕਰੋਨਾ ਦੀ ਆੜ ਵਿਚ ਲੁੱਟ ਮਚਾਈ ਹੋਈ ਹੈ।
No comments:
Post a Comment